23 December 2024

ਪੀ.ਏ.ਯੂ. ਨੇ ਦੋ ਖੇਤੀ ਉੱਦਮੀਆਂ ਨਾਲ ਵਿਸ਼ੇਸ਼ ਸਮਝੌਤਾ ਕੀਤਾ

Spread the love

ਲੁਧਿਆਣਾ ,ਪੀ.ਏ.ਯੂ. ਨੇ ਬੀਤੇ ਦਿਨੀਂ ਖੇਤੀ ਉਦਯੋਗ ਦੇ ਦੋ ਉੱਦਮੀਆਂ ਨਾਲ ਇਕ ਵਿਸ਼ੇਸ਼ ਸਮਝੌਤੇ ਤੇ ਦਸਤਖਤ ਕੀਤੇ| ਇਹ ਦੋਵੇਂ ਉੱਦਮੀ ਪੰਜਾਬ ਐਗਰੀ ਬਿਜ਼ਨਸ ਇੰਨਕੁਬੇਟਰ (ਪਾਬੀ) ਦੇ ਚੌਥੇ ਗੇੜ ਵਿਚ ਭਾਰਤ ਸਰਕਾਰ ਦੇ ਖੇਤੀ ਅਤੇ ਕਿਸਾਨ ਭਲਾਈ ਮੰਤਰਾਲੇ ਦੀ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਦੇ ਪ੍ਰੋਗਰਾਮ ਰਫਤਾਰ ਲਈ ਚੁਣੇ ਗਏ ਹਨ| ਇਕ ਉੱਦਮੀ ਰੇਈਪੀਟ ਗੁੱਡ ਪ੍ਰਾਈਵੇਟ ਲਿਮਿਟਡ ਨੂੰ ਉਡਾਣ ਪ੍ਰੋਗਰਾਮ ਅਧੀਨ 18 ਲੱਖ ਰੁਪਏ ਦੀ ਇਮਦਾਦ ਹਾਸਲ ਹੋਈ ਹੈ ਜਦਕਿ ਰੈਕੀਟਿਕ ਆਰਗੈਨਿਕਜ਼ ਨੂੰ ਉਡਾਣ ਪ੍ਰੋਗਰਾਮ ਅਧੀਨ 5 ਲੱਖ ਰੁਪਏ ਦੀ ਗਰਾਂਟ ਮਿਲੀ ਹੈ|
ਇਹਨਾਂ ਨਾਲ ਸਮਝੌਤੇ ਦੀ ਰਸਮ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਦੀ ਮੌਜੂਦਗੀ ਵਿਚ ਹੋਈ ਡਾ. ਭੁੱਲਰ ਨੇ ਦੋਵਾਂ ਖੇਤੀ ਉੱਦਮੀਆਂ ਨੂੰ ਵਧਾਈ ਦਿੰਦਿਆਂ ਪੀ.ਏ.ਯੂ. ਦੇ ਸਿਖਲਾਈ ਪ੍ਰਬੰਧ ਬਾਰੇ ਤਸੱਲੀ ਪ੍ਰਗਟ ਕੀਤੀ| ਉਹਨਾਂ ਕਿਹਾ ਕਿ ਇਸ ਦਿਸ਼ਾ ਵਿਚ ਪਾਬੀ ਨੇ ਬਿਹਤਰੀਨ ਕਾਰਜ ਕੀਤਾ ਹੈ ਅਤੇ ਹੋਰ ਉੱਦਮੀਆਂ ਨੂੰ ਇਸ ਤੋਂ ਪ੍ਰੇਰਿਤ ਹੋਣ ਦੀ ਲੋੜ ਹੈ|

ਅਪਰ ਨਿਰਦੇਸ਼ਕ ਸੰਚਾਰ ਅਤੇ ਪਾਬੀ ਦੇ ਮੁੱਖ ਨਿਗਰਾਨ ਡਾ. ਤੇਜਿੰਦਰ ਸਿੰਘ ਰਿਆੜ ਨੇ ਦੋਵਾਂ ਉੱਦਮੀਆਂ ਨਾਲ ਉਹਨਾਂ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਗੱਲਬਾਤ ਕੀਤੀ| ਪਾਬੀ ਦੇ ਸਹਿ ਨਿਗਰਾਨ ਡਾ. ਪੂਨਮ ਸਚਦੇਵ ਨੇ ਭੋਜਨ ਦੇ ਖੇਤਰ ਵਿਚ ਤਕਨੀਕੀ ਮਾਰਗ ਦਰਸ਼ਨ ਰਾਹੀਂ ਦੋਵਾਂ ਉੱਦਮੀਆਂ ਨੂੰ ਪ੍ਰੇਰਿਤ ਕੀਤਾ| ਹੁਣ ਤੱਕ ਪਾਬੀ ਨੇ ਉੱਦਮੀਆਂ ਨਾਲ 57 ਸਮਝੌਤੇ ਕੀਤੇ ਹਨ ਅਤੇ ਉਹਨਾਂ ਨੂੰ 7.65 ਕਰੋੜ ਰੁਪਏ ਦੀ ਗਰਾਂਟ ਹਾਸਲ ਕਰਨ ਵਿਚ ਉਹਨਾਂ ਦਾ ਸਹਿਯੋਗ ਕੀਤਾ ਹੈ| ਇਸ ਮੌਕੇ ਪਾਬੀ ਦੇ ਕਾਰੋਬਾਰੀ ਪ੍ਰਬੰਧਕ ਸ਼੍ਰੀ ਕਰਨਵੀਰ ਗਿੱਲ ਵੀ ਮੌਜੂਦ ਸਨ|