23 December 2024

ਡੇਰਾਬੱਸੀ ਦੇ ਕੌਂਸਲਰ ਐਡਵੋਕੇਟ ਵਿਕਰਾਂਤ ਭਾਜਪਾ ‘ਚ ਹੋਏ ਸ਼ਾਮਲ 

Spread the love

ਮਹਾਰਾਣੀ ਪ੍ਰਨੀਤ ਨੇ ਰਸ਼ਮੀ ਤੌਰ ਤੇ ਭਾਜਪਾ ਵਿੱਚ ਕੀਤਾ ਸ਼ਾਮਲ

ਡੇਰਾਬੱਸੀ, 22 ਮਈ (ਈਸਾਪੁਰ)ਡੇਰਾਬੱਸੀ ਹਲਕੇ ਵਿੱਚ ਬੀਜੇਪੀ ਪਾਰਟੀ ਨੂੰ ਉਸ ਵੇਲੇ ਬੜਾ ਹੁਲਾਰਾ ਮਿਲਿਆ ਜਦੋਂ ਡੇਰਾਬੱਸੀ ਦੇ ਮੌਜੂਦਾ ਕੌਂਸਲਰ ਐਡਵੋਕੇਟ ਵਿਕਰਾਂਤ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਭਾਜਪਾ ਵਿੱਚ ਸ਼ਾਮਿਲ ਹੋ ਗਏ। ਬੀਜੇਪੀ ਆਗੂ ਐਸ.ਐਮ.ਐਸ. ਸੰਧੂ ਦੀ ਅਗਵਾਈ ਹੇਠ ਐਡਵੋਕੇਟ ਵਿਕਰਾਂਤ ਨੂੰ ਅੱਜ ਮਹਾਰਾਣੀ ਪਰਨੀਤ ਕੌਰ ਨੇ ਰਸ਼ਮੀ ਤੌਰ ਤੇ ਪਾਰਟੀ ਵਿੱਚ ਸ਼ਾਮਿਲ ਕੀਤਾ। ਉਹ ਡੇਰਾਬੱਸੀ ਕੌਂਸਲ ਪ੍ਰਧਾਨ ਦੀ ਨਿਯੁਕਤੀ ਤੋਂ ਬਾਅਦ ਹਲਕਾ ਵਿਧਾਇਕ ਤੋਂ ਨਾਰਾਜ਼ ਚੱਲਦੇ ਆ ਰਹੇ ਸਨ। ਵਿਕਰਾਂਤ ਮਹਾਰਾਣੀ ਪ੍ਰਨੀਤ ਕੌਰ ਦੇ ਪੁਰਾਣੇ ਨਜ਼ਦੀਕੀਆਂ ਵਿੱਚੋਂ ਇੱਕ ਸਨ, ਜੋ ਸਿਆਸਤ ਦੇ ਬਦਲ ਰਹੇ ਸਮੀਕਰਨਾਂ ਦੇ ਚਲਦਿਆਂ ਮਹਾਰਾਣੀ ਪਰਨੀਤ ਕੌਰ ਦੇ ਧੜੇ ਤੋਂ ਦੂਰ ਹੋ ਗਏ ਸਨ ।

ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਐਡਵੋਕੇਟ ਵਿਕਰਾਂਤ ਨੇ ਮਹਾਰਾਣੀ ਪਰਨੀਤ ਕੌਰ ਨੂੰ ਵੀ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਵਾਂਗੂ ਉਹਨਾਂ ਦੀ ਵਿਚਾਰਧਾਰਾ ਤੇ ਪਹਿਰਾ ਦਿੰਦਿਆਂ ਬੀਜੇਪੀ ਪਾਰਟੀ ਦੀ ਬਿਹਤਰੀ ਲਈ ‌ਦਿਨ ਰਾਤ ਮਿਹਨਤ ਕਰਨਗੇ ਅਤੇ ਵਾਰਡ ਸਮੇਤ ਸਮੁੱਚੇ ਸ਼ਹਿਰ ਵਿੱਚੋਂ ਵੱਧ ਤੋਂ ਵੱਧ ਵੋਟਾਂ ਪਵਾ ਕੇ ਪਰਨੀਤ ਕੌਰ ਨੂੰ ਸੰਸਦ ਭੇਜਣ ਵਿੱਚ ਆਪਣਾ ਅਹਿਮ ਰੋਲ ਅਦਾ ਕਰਨਗੇ ।